ਖਾਲਿਸਤਾਨੀ ਸਮਰਥਕਾਂ ਨੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਮਿਸੀਸਾਗਾ ਦੇ ਟੋਰਾਂਟੋ ’ਚ ਕਾਲੀਬਾੜੀ ਮੰਦਰ ਦਾ ਘਿਰਾਓ ਕੀਤਾ ਅਤੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਖਾਲਿਸਤਾਨੀਆਂ ਨੇ ਮੁੜ ਤਿਰੰਗੇ ਦਾ ਅਪਮਾਨ ਕੀਤਾ। ਅਖੌਤੀ ਖਾਲਿਸਤਾਨੀ ਪ੍ਰਦਰਸ਼ਨਕਾਰੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਲਈ ਨਿਆਂ ਦੀ ਮੰਗ ਕਰ ਰਹੇ ਸੀ, ਜਿਸ ਦੀ ਜੂਨ ’ਚ ਕੈਨੇਡਾ ਦੇ ਸਰੀ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਯੂਜਰ ਨੇ ‘ਐਕਸ’ ’ਤੇ ਪ੍ਰਦਰਸ਼ਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਟੋਰਾਂਟੋ ਦੇ ਕਾਲੀਬਾੜੀ ਹਿੰਦੂ ਮੰਦਰ ਦੇ ਐਂਟਰੀ ਗੇਟ ਰੋਕਦਿਆਂ ਭੜਕਾਊ ਨਾਅਰੇ ਲਾਏ। ਇਸ ਤੋਂ ਸਾਬਿਤ ਹੁੰਦਾ ਹੈ ਕਿ ਖਾਲਿਸਤਾਨੀਆਂ ਦੀ ਹਿੰਸਕ ਮੁਹਿੰਮ ਸਿਰਫ ਭਾਰਤ ਹੀ ਨਹੀਂ, ਸਗੋਂ ਹਿੰਦੂਆਂ ਦੇ ਵੀ ਖਿਲਾਫ ਹੈ।
.
KhalistaNiyan again committed a big incident in Canada, did this heinous act in the temple.
.
.
.
#khalistani #canadanews #punjabnews